ਕੈਨਬਰਾ (ਭਾਸ਼ਾ), ਵੀਰਵਾਰ, 10 ਜਨਵਰੀ 2008 ( 20:34 IST )
ਹਫ਼ਤੇ ਤੋਂ ਮੁਸ਼ਕਿਲਾਂ 'ਚ ਗੁੱਜ਼ਰ ਰਹੀ ਭਾਰਤੀ ਟੀਮ ਨੇ ਆਸਟ੍ਰੇਲੀਅਨ ਕੈਪਿਟਲ ਟੈਰਿਟਰੀ ਇਲੈਵਨ ਖਿਲਾਫ਼ ਤਿੰਨ ਦਿਨਾ ਅਭਿਆਸ ਮੈਚ 'ਚ ਅੱਜ ਇੱਥੇ ਸਲਾਮੀ ਬੱਲੇਬਾਜ਼ ਵਸੀਮ ਜ਼ਾਫ਼ਰ ਦੀ 92 ਸਕੋਰਾਂ ਦੀ ਪ੍ਰਭਾਵਸ਼ਾਲੀ ਪਾਰੀ ਦੀ ਮਦਦ ਨਾਲ ਮੈਦਾਨ 'ਤੇ ਚੰਗੀ ਵਾਪਸੀ ਕੀਤੀ. ਪਹਿਲਾਂ ਦੋ ਟੈਸਟ ਮੈਚਾਂ 'ਚ ਅਸਫ਼ਲ ਰਹੇ ਜ਼ਾਫਰ ਨੇ ਸਹੀ ਸਮੇਂ 'ਤੇ ਫਾਰਮ 'ਚ ਵਾਪਸੀ ਕਰਕੇ ਓਪਨਰ ਦੀ ਆਪਣੀ ਭੂਮਿਕਾ ਨੂੰ ਨਵਾਂ ਜੀਵਣ ਦਿੱਤਾ ਅਤੇ ਰਾਹੁਲ ਦ੍ਰਵਿੜ (62) ਦੇ ਅਰਧਸੈਂਕੜਿਆਂ ਦੀ ਬਦੌਲਤ ਭਾਰਤ ਨੇ ਆਪਣੀ ਪਾਰੀ ਨੌ ਵਿਕੇਟ 'ਤੇ 325 ਸਕੋਰ ਬਣਾ ਕੇ ਸਮਾਪਤ ਕੀਤੀ.ਏਸੀਟੀ ਇਲੈਵਨ ਨੂੰ ਪਹਿਲੇ ਦਿਨ ਕੇਵਲ ਚਾਰ ਓਵਰ ਖੇਡਣਾ ਦਾ ਮੌਕਾ ਮਿਲਿਆ ਅਤੇ ਇਸ ਵਿੱਚ ਉਸ ਨੇ ਬਿਨ੍ਹਾਂ ਕਿਸੇ ਨੁਕਸਾਨ ਦੇ ਦਸ ਸਕੋਰ ਬਣਾਏ.ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਕ੍ਰਿਸ ਰੋਜਰਸ (2) ਅਤੇ ਐਡ ਕੋਵੇਨ (8) ਨੇ ਇਰਫਾਨ ਪਠਾਨ ਅਤੇ ਈਸ਼ਾਂਤ ਸ਼ਰਮਾਂ ਦੇ ਓਵਰਾਂ ਨੂੰ ਚੰਗੀ ਤਰ੍ਹਾਂ ਨਾਲ ਝੱਲ ਕੇ ਟੀਮ ਨੂੰ ਕੋਈ ਝੱਟਕਾ ਨਾ ਲੱਗਣ ਦਿੱਤਾ. ਜ਼ਾਫਰ 'ਤੇ ਪਹਿਲੇ ਦੋ ਮੈਚ 'ਚ ਅਸਫਲਤਾ ਦੇ ਕਾਰਣ ਅਪਣਾ ਸਥਾਨ ਬਚਾਏ ਰੱਖਣ ਦਾ ਦਬਾਅ ਸੀ,ਲੇਕਿਨ ਉਨ੍ਹਾਂ ਨੇ ਇੱਥੇ ਆਪਣੀ ਕਲਾਤਮਕ ਬੱਲੇਬਾਜ਼ੀ ਦਾ ਚੰਗਾ ਨਜ਼ਾਰਾ ਪੇਸ਼ ਕੀਤਾ,ਜਦੋਂਕਿ ਪਾਰੀ ਦਾ ਅਗਾਜ਼ ਕਰਨ ਦੇ ਦੋ ਹੋਰ ਦਾਅਵੇਦਾਰ ਵੀਰੇਂਦਰ ਸਹਿਵਾਗ (24) ਅਤੇ ਦਿਨੇਸ਼ ਕਾਰਤਿਕ (25) ਸਫ਼ਲ ਨਹੀਂ ਰਹੇ.ਜੇਕਰ ਭਾਰਤ ਹੁਣ ਜਦੋਂਕਿ ਸਲਾਮੀ ਜੋੜੀ ਦੇ ਫੈਸਲੇ ਦੇ ਕਰੀਬ ਪਹੁੰਚ ਗਿਆ ਹੈ ਤਾਂ ਯੁਵਰਾਜ ਸਿੰਘ ਹੁਣ ਵੀ ਉਸ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ.ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਫ਼ਿਰ ਤੋਂ ਨਿਰਾਸ਼ ਕੀਤਾ.ਉਹ ਕੇਵਲ ਦੋ ਸਕੋ ਬਣਾ ਕੇ ਢੀਲੇ ਕੱਟ ਤੋਂ ਅਸਾਨ ਕੈਚ ਦੇ ਕੇ ਪੈਵੇਲੀਅਨ ਪਰਤੇ.
(ਸਰੋਤ - ਵੈਬ ਦੁਨੀਆ)
Friday, January 11, 2008
Subscribe to:
Post Comments (Atom)
No comments:
Post a Comment